ਅਨੋਖੀ ਕਾਹਾਣੀ, ਉਹ ਵਿਧਵਾ ਸੀ ਪਰ ਹਮੇਸਾ ਹਾਰ ਸ਼ਿੰਗਾਰ ਜਰੂਰ ਕਰਕੇ ਰੱਖਦੀ ਸੀ

ਉਹ ਵਿਧਵਾ ਸੀ ਪਰ ਹਾਰ ਸ਼ਿੰਗਾਰ ਜਰੂਰ ਕਰਕੇ ਰੱਖਦੀ ਸੀ। ਇਕ ਬਿੰਦੀ ਨੂੰ ਛੱਡ ਕੇ ਸਭ ਕੁਝ ਲਾਉਂਦੀ ਸੀ, ਇਸੇ ਹਾਰ ਸ਼ਿੰਗਾਰ ਕਰਕੇ ਪੂਰੇ ਮੁਹੱਲੇ ਵਿਚ ਓਹਦੇ ਚਰਚਾ ਸੀ। ਹਰ ਔਰਤ ਮਰਦ ਉਸਨੂੰ ਦੇਖ ਕੇ ਕੁਝ ਬੁੜਬੜਾਉਂਦਾ ਹੋਇਆ ਲੰਘ ਜਾਂਦਾ। ਓਹਦਾ ਇਕ ਮੁੰਡਾ ਵੀ ਸੀ ਜੋ ਨੌਂਵੀਂ ਕਲਾਸ ਚ ਪੜ੍ਹਦਾ ਸੀ। ਪਤੀ ਰੇਲਵੇ ਵਿਚ ਕੰਮ ਕਰਦਾ ਹੁੰਦਾ ਸੀ ਜਿਹਦੇ ਗੁਜਰ ਜਾਣ ਤੋਂ ਬਾਅਦ ਇਹਨੂੰ ਰੇਲਵੇ ਵਿਚ ਛੋਟੀ ਜਿਹੀ ਨੌਕਰੀ ਮਿਲੀ ਹੋਈ ਸੀ ।

1980 ਦੇ ਸਮੇ ਚ ਬੋਆਏ ਕੱਟ ਰੱਖਦੀ ਸੀ। ਸਾਰੀ ਕਾਲੋਨੀ ਦੀਆ ਆਂਟੀਆਂ ਉਹਨੂੰ “ਪਰਕਟੀ” ਕਹਿ ਕੇ ਉਸਦਾ ਮਜ਼ਕ ਉਡਾਉਂਦੀਆਂ ਰਹਿੰਦੀਆਂ ਸੀ। ਉਸੇ ਟਾਇਮ ਇਕ 16 ਸਾਲ ਦਾ ਨੌਜਵਾਨ ਜਿਹਦਾ ਨਾਮ “ਸੂਰਜ” ਸੀ, ਨਵਾਂ ਨਵਾਂ ਜਵਾਨੀ ਚ ਪੈਰ ਰੱਖਿਆ ਸੀ ਤੇ ਆਪਣਾ ਘਰ ਵਸਾਉਣ ਦੇ ਸੁਪਨੇ ਸਜਾ ਰਿਹਾ ਸੀ। ਸੂਰਜ ਦਾ ਅੱਧਾ ਦਿਨ ਸ਼ੀਸ਼ੇ ਸਾਹਮਣੇ ਤੇ ਅੱਧਾ ਟਾਈਮ “ਪਰਕਟੀ” ਆਂਟੀ ਦੀ ਗਲੀ ਦੇ ਚੱਕਰ ਲਾਉਂਦਿਆਂ ਨਿਕਲ ਜਾਂਦਾ ਸੀ। ਸੂਰਜ ਦਾ ਬੱਚਿਆਂ ਵਾਲਾ ਦਿਮਾਗ ਇਸ ਮਾਮਲੇ ਚ ਕੰਮ ਨਹੀਂ ਸੀ ਕਰਦਾ ਕਿ ਸਮਾਜ ਇਸ ਬਾਰੇ ਕੀ ਕਹੇਗਾ। ਪਰ ਉਸਨੂੰ ਕਿਸੇ ਦੀ ਪਰਵਾਹ ਵੀ ਨਹੀਂ ਸੀ, ਪਰਕਟੀ ਆਂਟੀ ਨੂੰ ਦਿਨ ਚ ਇਕ ਵਾਰ ਦੇਖਣਾਂ ਓਹਦਾ ਜਨੂਨ ਬਣ ਚੁਕਿਆ ਸੀ।

ਇਕ ਦਿਨ ਜਦੋ ਸੂਰਜ ਸਕੂਲ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਜੋਰ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ। ਪਰਕਟੀ ਆਂਟੀ ਦੇ ਸੁਪਨਿਆਂ ਚ ਗਵਾਚੇ ਸੂਰਜ ਨੂੰ ਪਤਾ ਹੀ ਨੀ ਲਗਾ ਕੇ ਅਗਲੇ ਮੋੜ ਤੇ ਬੜਾ ਚਿੱਕੜ ਇਕੱਠਾ ਹੋ ਗਿਆ ਸੀ। ਜਦੋਂ ਸੂਰਜ ਨੇ ਆਪਣਾ ਸਾਈਕਲ ਉਸ ਮੋੜ ਤੋਂ ਮੋੜਿਆ ਤਾਂ ਤਿਲਕਣ ਹੋਣ ਕਰਕੇ ਉਹ ਸਾਈਕਲ ਤੋਂ ਡਿਗ ਗਿਆ। ਉਸੇ ਟਾਈਮ ਸਾਹਮਣੇ ਤੋਂ ਆਉਂਦੇ ਸਕੂਟਰ ਨੇ ਸੂਰਜ ਨੂੰ ਟੱਕਰ ਮਾਰ ਦਿੱਤੀ। ਸੂਰਜ ਦੇ ਸਿਰ ਚੋ ਲਹੂ ਦਾ ਜਿਵੇ ਫਵਾਰਾ ਚਲਣ ਲਗ ਪਿਆ ਹੋਵੇ। ਇਸ ਜ਼ੋਰਦਾਰ ਝਟਕੇ ਕਰਕੇ ਪਹਿਲਾ ਉਹ ਇਕਦਮ ਗੁੰਮ ਜਿਹਾ ਹੋ ਗਿਆ। ਹੈਰਾਨੀ ਦੀ ਗੱਲ ਇਹ ਸੀ ਕੇ ਆਲੇ ਦੁਆਲੇ ਦੀ ਭੀੜ ਵਿਚੋਂ ਕੋਈ ਵੀ ਉਸਦੀ ਮਦਦ ਕਰਮ ਲਈ ਅੱਗੇ ਨਹੀਂ ਸੀ ਆ ਰਿਹਾ ਸੀ। ਦੂਜੇ ਪਾਸੇ ਸੂਰਜ ਦਾ ਦਰਦ ਤੇ ਖੂਨ ਲਗਾਤਾਰ ਵਧਦਾ ਜਾ ਰਿਹਾ ਸੀ।

ਅਚਾਨਕ ਇਕ ਜਾਣੀ-ਪਛਾਣੀ ਆਵਾਜ਼ ਜੋਰ ਨਾਲ ਸੂਰਜ ਦਾ ਨਾਮ ਲੈਂਦੀ ਹੈ। ਸੂਰਜ ਦੀ ਧੁੰਦਲੀ ਹੋ ਚੁਕੀ ਨਜ਼ਰ ਦੇਖਦੀ ਹੈ ਕਿ ਪਰਕਟੀ ਆਂਟੀ ਭੀੜ ਨੂੰ ਚੀਰਦੀ ਹੋਈ ਪਾਗਲਾਂ ਵਾਂਗੂ ਓਹਦੇ ਵੱਲ ਭੱਜਦੀ ਆ ਰਹੀ ਸੀ। ਪਰਕਟੀ ਆਂਟੀ ਨੇ ਸੂਰਜ ਦਾ ਸਿਰ ਆਪਣੀ ਝੋਲੀ ਚ ਰੱਖਿਆ ਤੇ ਜਿਥੋਂ ਖੂਨ ਵਗ ਰਿਹਾ ਸੀ ਉਸ ਥਾਂ ਤੋਂ ਸੂਰਜ ਦਾ ਮੱਥਾ ਆਪਣੇ ਹੱਥ ਨਾਲ ਘੁੱਟ ਕੇ ਦੱਬ ਲਿਆ। ਪਰਕਟੀ ਆਂਟੀ ਦੇ ਕੱਪੜੇ ਲਹੂ ਨਾਲ ਲਿਬੜ ਚੁਕੇ ਸੀ। ਪਰ ਓਹ ਕਪੜਿਆਂ ਦੀ ਪਰਵਾਹ ਕੀਤੇ ਬਿਨਾਂ ਜੋਰ ਜੋਰ ਦੀ ਬੋਲ ਰਹੀ ਸੀ “ਕੋਈ ਤਾਂ ਮਦਦ ਕਰੋ, ਇਹ ਮੇਰਾ ਮੁੰਡਾ ਹੈ, ਕੋਈ ਇਹਨੂੰ ਹਸਪਤਾਲ ਲੈ ਚਲੋ।” ਸੂਰਜ ਨੂੰ ਹਜੇ ਤਕ ਯਾਦ ਹੈ ਉਸ ਟਾਈਮ ਇਕ ਵਾਰ ਰੁਕਦਾ ਹੈ ਜਿਹਦੇ ਚ ਉਹ ਦੋਵੇਂ ਬਹਿ ਜਾਂਦੇ ਨੇਂ, ਪਰਕਟੀ ਆਂਟੀ ਨੇ ਹਾਲੇ ਵੀ ਸੂਰਜ ਦਾ ਮੱਥਾ ਘੁੱਟ ਕੇ ਫੜਿਆ ਹੋਇਆ ਸੀ।

ਹਸਪਤਾਲ ਵਿਚ ਡਾਕਟਰ ਸੂਰਜ ਨੂੰ ਟਾਂਕੇ ਲਾ ਕੇ ਘਰ ਭੇਜ ਦਿੰਦੇ ਹਨ ਅਤੇ ਪਰਕਟੀ ਆਂਟੀ ਹੀ ਓਹਨੂੰ ਰਿਕਸ਼ੇ ਤੇ ਘਰ ਲੈਕੇ ਜਾਂਦੀ ਹੈ। ਸੂਰਜ ਹੁਣ ਬਿਲਕੁਲ ਠੀਕ ਹੈ, ਪਰ ਅੱਜ ਤਕ ਓਹਨੂੰ ਇਕ ਗੱਲ ਸਮਝ ਨਹੀਂ ਆਈ ਕਿ ਉਹਦੀ ਕਾਮ ਵਾਸਨਾ ਅਚਾਨਕ ਕਿਥੇ ਗਾਇਬ ਹੋ ਗਈ। ਜਦੋਂ ਪਰਕਟੀ ਆਂਟੀ ਨੇ ਉਹਨੂੰ ਗਲ ਨਾਲ ਲਾਇਆ ਤਾਂ ਉਹਨੂੰ ਇਦਾ ਕਿਉਂ ਲਗਾ ਜਿਵੇ ਉਹਦੀ ਮਾਂ ਨੇ ਉਹਨੂੰ ਗੋਦੀ ਚ ਲਾਇਆ ਲਿਆ ਹੋਵੇ। ਉਹਦਾ ਪਰਕਟੀ ਆਂਟੀ ਪ੍ਰਤੀ ਸੋਚਣ ਦਾ ਤਰੀਕਾ ਅਚਾਨਕ ਕਿਵੇਂ ਬਦਲ ਗਿਆ? ਕਿਉਂ ਹੁਣ ਉਹ ਪਰਕਟੀ ਆਂਟੀ ਨੂੰ ਆਪਣੀ ਮਾਂ ਸਮਝ ਕੇ ਵੇਖਦਾ ਹੈ?

ਅੱਜ ਸੂਰਜ ਇਕ ਰਿਟਾਇਰਡ ਅਫਸਰ ਹੈ। ਕਦੇ ਕਦੇ ਸਮਾਂ ਬਤੀਤ ਕਰਨ ਲਈ ਪਾਰਕ ਵਿੱਚ ਜਾ ਕੇ ਬਹਿ ਜਾਂਦਾ ਹੈ। ਪਾਰਕ ਚ ਬਹਿ ਕੇ ਅੱਜ ਉਹ ਸੁੰਦਰ ਔਰਤਾਂ ਨੂੰ ਕਸਰਤ ਕਰਦੇ ਵੇਖ ਕੇ ਮੁਸਕੁਰਾਉਂਦਾ ਹੈ, ਕਿਉਕਿ ਓਹਨੇ ਬਚਪਨ ਵਿਚ ਹੀ ਇਕ ਵੱਡੀ ਪਹੇਲੀ ਹੱਲ ਕਰ ਲਈ ਸੀ। ਉਹ ਅੱਜ ਜਾਣਦਾ ਵੀ ਹੈ, ਮੰਨਦਾ ਵੀ ਹੈ ਤੇ ਕਈ ਲੇਖਾਂ ਵਿਚ ਲਿਖ ਵੀ ਚੁਕਾ ਹੈ ਕਿ ਔਰਤਾਂ ਦਾ ਮੂਲ ਭਾਵ ਮਾਂ ਦਾ ਹੈ। ਕੋਈ ਔਰਤ ਚਾਹੇ ਕਿੰਨੀ ਵੀ ਸੁੰਦਰ ਹੋਵੇ, ਪਰ ਦਿਲ ਤੋਂ ਉਹ ਇਕ ‘ਮਾਂ’ ਹੈ। ਉਹ ‘ਮਾਂ’ ਦੀ ਮਮਤਾ ਸਿਰਫ ਆਪਣੇ ਬੱਚੇ ਲਈ ਹੀ ਨਹੀਂ, ਹਰ ਲਾਚਾਰ ਵਿਚ ਆਪਣੇ ਬੱਚੇ ਨੂੰ ਵੇਖਦੀ ਹੈ।

ਦੁਨੀਆ ਦੇ ਹਰ ਛੋਟੇ ਮੋਟੇ ਦੁਖ ਨੂੰ ਇਕ ਮਾਂ ਦਸ ਗੁਣਾ ਮਹਿਸੂਸ ਕਰਦੀ ਹੈ, ਕਿਉਂਕਿ ਉਸ ਟਾਇਮ ਉਹ ਇਹ ਸੋਚਦੀ ਹੈ ਕਿ ਜੇ ਉਸਦੇ ਬਚੇ ਨਾਲ ਵੀ ਏਦਾਂ ਹੋ ਜਾਂਦਾ ਫਿਰ ਕੀ ਹੋਣਾ ਸੀ? ਸਿਰਫ ਇਕ ਕਲਪਨਾ ਮਾਤਰ ਨਾਲ ਹੀ ਉਹਦੀ ਰੂਹ ਕੰਬ ਜਾਂਦੀ ਹੈ ਤੇ ਰੋ ਪੈਂਦੀ ਹੈ। ਪਰ ਇਹ ਦੇਖ ਕੇ ਦੁਨੀਆ ਨੂੰ ਲਗਦਾ ਹੈ ਉਹ ਕਮਜ਼ੋਰ ਹੈ। ਸੂਰਜ ਦਿਲ ਚ ਮੁਸਕੁਰਾਉਂਦਾ ਹੋਇਆ ਸੋਚਦਾ ਹੈ, “ਐ ਦੁਨੀਆ ਦੇ ਲੋਕੋ ਔਰਤ ਦਿਲੋਂ ਕਮਜ਼ੋਰ ਨਹੀਂ ਹੁੰਦੀ, ਉਹ ਤਾਂ ਬਸ ਇਕ ਮਾਂ ਹੁੰਦੀ ਐ।”

Leave a Reply

Your email address will not be published. Required fields are marked *