ਜਦੋਂ ਐਨ.ਆਰ.ਆਈ ਜੋੜੇ ਨੂੰ ਢਾਬੇ ਤੇ ਪੀਤੀ ਚਾਹ 10 ਲੱਖ ਰੁਪਏ ਵਿੱਚ ਪਈ!!

ਰੋਜ਼ਾਨਾ ਹੀ ਪੰਜਾਬ ਵਿੱਚ ਕਈ ਐਨਾ ਰਾਹੀਂ ਆਉਂਦੇ ਹਨ ਅਤੇ ਕਈ ਨਾਅਰੇ ਪੰਜਾਬ ਵਿੱਚ ਛੁੱਟੀਆਂ ਬਿਤਾ ਕੇ ਜਾਂਦੇ ਹਨ । ਪ੍ਰੰਤੂ ਹਾਲ ਹੀ ਵਿੱਚ ਇੱਕ ਐਨ ਆਰ ਆਈ ਜੋੜੇ ਨਾਲ ਅਜਿਹੀ ਘਟਨਾ ਵਾਪਰੀ ਜਿਸ ਨੂੰ ਕਿ ਉਹ ਸਾਰੀ ਉਮਰ ਨਹੀਂ ਭੁੱਲ ਸਕਣਗੇ । ਜ਼ਿਲ੍ਹਾ ਬਰਨਾਲਾ ਦੇ ਭਦੌੜ ਇਲਾਕੇ ਦੇ ਦਾ ਇਹ ਨਾਰਾਜ਼ ਜੋੜਾ ਅਮਰੀਕਾ ਤੋਂ ਪੰਜਾਬ ਆਇਆ ਹੋਇਆ ਸੀ । ਤਕਰੀਬਨ ਇੱਕ ਮਹੀਨੇ ਬਾਅਦ ਦੋਨੇ ਜਾਣੇ ਪੰਜਾਬ ਤੋਂ ਅਮਰੀਕਾ ਵਾਪਸ ਜਾਣ ਲਈ ਦਿੱਲੀ ਏਅਰਪੋਰਟ ਵੱਲ ਜਾ ਰਹੇ ਸਨ ।

ਰਸਤੇ ਵਿੱਚ ਉਨ੍ਹਾਂ ਨੇ ਚਾਹ ਪੀਣ ਲਈ ਮੰਨਤ ਢਾਬੇ ਉੱਤੇ ਆਪਣੀ ਟੈਕਸੀ ਰੋਕੀ । ਟੈਕਸੀ ਬਾਹਰ ਖੜ੍ਹੀ ਕਰਕੇ ਦੋਨੇ ਜਾਣੇ ਢਾਬੇ ਦੇ ਅੰਦਰ ਚਾਹ ਪੀਣ ਲਈ ਬੈਠ ਗਏ । ਹਾਲੇ ਉਨ੍ਹਾਂ ਨੂੰ ਬੈਠਿਆਂ ਥੋੜ੍ਹਾ ਹੀ ਸਮਾਂ ਹੋਇਆ ਸੀ ਕਿ ਅਚਾਨਕ ਡਰਾਈਵਰ ਨੇ ਆ ਕੇ ਦੱਸਿਆ ਕਿ ਕੁਝ ਲੁਟੇਰਿਆਂ ਵੱਲੋਂ ਉਨ੍ਹਾਂ ਦੀ ਟੈਕਸੀ ਦਾ ਸ਼ੀਸ਼ਾ ਭੰਨ ਕੇ ਉਸ ਵਿਚੋਂ ਸਾਮਾਨ ਚੋਰੀ ਕਰ ਲਿਆ ਹੈ । ਜਦੋਂ ਦੋਨਾਂ ਨੇ ਢਾਬੇ ਤੋਂ ਬਾਹਰ ਆ ਕੇ ਟੈਕਸੀ ਨੂੰ ਦੇਖਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ।

ਘਟਨਾ ਦਾ ਸ਼ਿਕਾਰ ਹੋਏ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਚੋਰੀ ਕੀਤੇ ਗਏ ਬੈਗ ਵਿੱਚ ਛੇ ਹਜ਼ਾਰ ਦੇ ਕਰੀਬ ਅਮਰੀਕੀ ਡਾਲਰ, ਇੱਕ ਸੋਨੇ ਦਾ ਸੈੱਟ ਅਤੇ ਡਾਇਮੰਡ ਤੇ ਸੋਨੇ ਦੀਆਂ ਮੁੰਦਰੀਆਂ ਵੀ ਸਨ ਇਸ ਤੋਂ ਇਲਾਵਾ ਕੋਨਾਂ ਦੇ ਪਾਸਪੋਰਟ ਅਤੇ ਕਈ ਹੋਰ ਜ਼ਰੂਰੀ ਕਾਗ਼ਜ਼ਾਂਤ ਤੇ ਕਾਰਡ ਵੀ ਇਸੇ ਬੈਗ ਵਿੱਚ ਸਨ । ਉਨ੍ਹਾਂ ਦੇ ਕਹਿਣ ਮੁਤਾਬਿਕ ਇਸ ਪੂਰੀ ਚੋਰੀ ਵਿੱਚ ਉਨ੍ਹਾਂ ਦਾ ਘੱਟੋ ਘੱਟ ਦਸ ਲੱਖ ਦਾ ਨੁਕਸਾਨ ਹੋਇਆ ਹੈ ਅਤੇ ਇਸ ਤੋਂ ਇਲਾਵਾ ਜੋ ਉਨ੍ਹਾਂ ਦੇ ਜ਼ਰੂਰੀ ਦਸਤਾਵੇਜ਼ ਚੋਰੀ ਹੋਏ ਹਨ ਉਹ ਉਨ੍ਹਾਂ ਲਈ ਸਭ ਤੋਂ ਵੱਡੀ ਚਿੰਤਾ ਬਣ ਗਈ ਹੈ ।

(image source: wiseGeek)
ਇਸ ਪੂਰੀ ਘਟਨਾ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਚੋਰਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪ੍ਰੰਤੂ ਹਾਲੇ ਤੱਕ ਕਿਸੇ ਵੀ ਚੋਰ ਦਾ ਪਤਾ ਨਹੀਂ ਲੱਗਿਆ । ਪੁਲੀਸ ਵੱਲੋਂ ਸੀਸੀਟੀਵੀ ਫੁਟੇਜ ਵੀ ਕਢਵਾਈ ਗਈ ਹੈ ਅਤੇ ਉਨ੍ਹਾਂ ਵੱਲੋਂ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ । ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦ ਹੀ ਚੋਰਾਂ ਦੀ ਪਾਰ ਕਰ ਲੈਣਗੇ।

Leave a Reply

Your email address will not be published. Required fields are marked *